ਗਾਇਕ B Praak ਦੇ ਗਾਉਂਦੇ ਗਾਉਂਦੇ ਦੇਖੋ ਕਿਵੇਂ ਡਿੱਗੀ ਸਟੇਜ, 1 ਮਹਿਲਾ ਦੀ ਮੌ+ਤ ਕਈ ਜ਼ਖਮੀ! |OneIndia Punjabi

2024-01-29 0

ਦਿੱਲੀ ਦੇ ਕਾਲਕਾ ਮੰਦਿਰ 'ਚ ਬੀਤੀ ਰਾਤ ਜਾਗਰਣ ਦੌਰਾਨ ਸਟੇਜ ਡਿੱਗਣ ਕਰ ਕੇ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਕਈ ਲੋਕ ਸਟੇਜ ਹੇਠਾਂ ਦਬ ਗਏ। ਇਸ ਜਾਗਰਣ 'ਚ ਗਾਇਕ ਬੀ ਪਰਾਕ ਪਹੁੰਚੇ ਹੋਏ ਸਨ ਅਤੇ ਉਨ੍ਹਾਂ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਸਨ। ਇਸ ਦੌਰਾਨ ਕਰੀਬ ਸਾਢੇ 12 ਵਜੇ ਜਦੋਂ ਗਾਇਕ ਬੀ ਪਰਾਕ ਨੇ ਸਟੇਜ 'ਤੇ ਆਪਣਾ ਸ਼ੋਅ ਸ਼ੁਰੂ ਕੀਤਾ ਤਾਂ ਸਟੇਜ ਡਿੱਗ ਗਈ ਅਤੇ ਇਹ ਹਾਦਸਾ ਵਾਪਰ ਗਿਆ।27-28 ਜਨਵਰੀ ਦੀ ਦਰਮਿਆਨੀ ਰਾਤ ਨੂੰ ਕਾਲਕਾਜੀ ਮੰਦਰ ਵਿਖੇ ਜਾਗਰਣ ਦੌਰਾਨ ਸਟੇਜ ਡਿੱਗਣ ਕਾਰਨ 17 ਵਿਅਕਤੀ ਜ਼ਖ਼ਮੀ ਹੋ ਗਏ ਅਤੇ ਇੱਕ ਮਹਿਲਾ ਦੀ ਮੌਤ ਹੋ ਗਈ। ਹਾਲਾਂਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲੋੜੀਂਦਾ ਸਟਾਫ਼ ਤਾਇਨਾਤ ਕੀਤਾ ਗਿਆ ਸੀ।
.
See how the stage fell while singing singer B Praak, 1 woman died and many were injured!
.
.
.
#kalkamandir #kalkajitemple #singerbpraak
~PR.182~